भाजपा उम्मीदवार का बड़ा बयान
भाजपा उम्मीदवार का बड़ा बयान
ਬਠਿੰਡਾ ਲੋਕ ਸਭਾ ਦੀ ਟਿਕਟ ਮਿਲਣ ਤੋਂ ਬਾਅਦ ਭਾਜਪਾ ਦਫਤਰ ਪਹੁੰਚੇ ਪਰਮਪਾਲ ਕੌਰ ਮਲੂਕਾ ਦਿੱਤਾ ਵੱਡਾ ਬਿਆਨ ਪੂਰਾ ਦੇਸ਼ ਨਰਿੰਦਰ ਮੋਦੀ ਤੇ ਵਿਸ਼ਵਾਸ ਕਰ ਰਿਹਾ ਹੈ ਸਾਨੂੰ ਵੀ ਨਰਿੰਦਰ ਮੋਦੀ ਤੇ ਕਰਨਾ ਚਾਹੀਦਾ ਵਿਸ਼ਵਾਸ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਲੋਕ ਸਭ ਕਾ ਸਾਥ ਸਭ ਕਾ ਵਿਕਾਸ ਨਾਰੇ ਹੇਠ ਭਾਜਪਾ ਦਾ ਦੇ ਰਹੇ ਨੇ ਸਾਥ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਭਾਜਪਾ ਵੱਲੋਂ ਬਠਿੰਡਾ ਲੋਕ ਸਭਾ ਸੀਟ ਤੋਂ ਸਾਬਕਾ ਕੈਬਨਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰ ਆਈ ਏ ਐਸ ਪਰਮਪਾਲ ਕੌਰ ਮਲੂਕਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਪਿਛਲੇ ਦਿਨੀ ਪਰਮਪਾਲ ਕੌਰ ਮਲੂਕਾ ਆਪਣੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਨਾਲ ਭਾਜਪਾ ਵਿੱਚ ਸ਼ਾਮਿਲ ਹੋਏ ਸਨ ਅੱਜ ਟਿਕਟ ਮਿਲਣ ਤੋਂ ਬਾਅਦ ਭਾਜਪਾ ਦੇ ਬਠਿੰਡਾ ਦਫਤਰ ਪਹੁੰਚੇ ਪਰਮਪਾਲ ਮਲੂਕਾ ਨੇ ਕਿਹਾ ਕਿ ਪੰਜਾਬੀਆਂ ਨੇ ਸਾਰੀਆਂ ਹੀ ਸਿਆਸੀ ਪਾਰਟੀਆਂ ਤੇ ਵਿਸ਼ਵਾਸ ਕਰਕੇ ਵੇਖ ਲਿਆ ਪੂਰਾ ਦੇਸ਼ ਨਰਿੰਦਰ ਮੋਦੀ ਤੇ ਵਿਸ਼ਵਾਸ ਕਰ ਰਿਹਾ ਹੈ ਸਾਨੂੰ ਇੱਕ ਵਾਰ ਨਰਿੰਦਰ ਮੋਦੀ ਤੇ ਵਿਸ਼ਵਾਸ ਕਰਕੇ ਵੇਖਣਾ ਚਾਹੀਦਾ ਹੈ ਤਾਂ ਜੋ ਕੇਂਦਰ ਦੀਆਂ ਸਕੀਮਾਂ ਰਾਹੀਂ ਪੰਜਾਬ ਦਾ ਵਿਕਾਸ ਕੀਤਾ ਜਾ ਸਕੇ ਭਾਵੇਂ ਕੇਂਦਰ ਸਰਕਾਰ ਵੱਲੋਂ ਵੱਡੀ ਪੱਧਰ ਤੇ ਵਿਕਾਸ ਕਾਰਜਾਂ ਲਈ ਪੰਜਾਬ ਨੂੰ ਫੰਡ ਭੇਜੇ ਜਾ ਰਹੇ ਹਨ ਪਰ ਉਹ ਫੰਡ ਆਮ ਲੋਕਾਂ ਤੱਕ ਸਕੀਮਾਂ ਬਦਲ ਕੇ ਭੇਜੇ ਜਾ ਰਹੇ ਹਨ ਜਿਸ ਕਾਰਨ ਆਮ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਵੇਂ ਮੁਫਤ ਰਾਸ਼ਨ ਦੀ ਗੱਲ ਹੋਵੇ ਅਤੇ ਭਾਵੇਂ ਮੁਫਤ ਮੈਡੀਕਲ ਸਹੂਲਤਾਂ ਦੀ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀਆਂ ਪਰ ਸਟੇਟ ਵੱਲੋਂ ਇਸ ਦਾ ਕ੍ਰੈਡਿਟ ਲੈਣ ਲਈ ਇਹਨਾਂ ਸਕੀਮਾਂ ਦੇ ਨਾਮ ਬਦਲ ਦਿੱਤੇ ਜਿਸ ਕਾਰਨ ਲੋਕਾਂ ਨੂੰ ਇਹ ਸਹੂਲਤਾ ਪੂਰਨ ਤੌਰ ਤੇ ਨਹੀਂ ਮਿਲ ਰਹੀਆਂ ਇਸ ਤੋਂ ਇਲਾਵਾ ਗੈਂਗਸਟਰਵਾਦ ਪੰਜਾਬ ਵਿੱਚ ਭਾਰੀ ਹੈ ਜਿਸ ਨੂੰ ਠੱਲ ਪਾਉਣ ਲਈ ਕੇਂਦਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਜੇਕਰ ਡਬਲ ਇੰਜਨ ਦੀ ਸਰਕਾਰ ਬਣਦੀ ਹੈ ਤਾਂ ਇਹ ਇਹਨਾਂ ਸਹੂਲਤਾਂ ਨੂੰ ਹੋਰ ਜਮੀਨੀ ਪੱਧਰ ਤੇ ਲਾਗੂ ਕੀਤਾ ਜਾਵੇਗਾ।